Breaking News

ਸਮੇ ਨਾਲ ਰਿਸਤੇ ਖੋਖਲੇ ਵੀ ਹੁੰਦੇ ਨੇ

ਗਲ ਜਿਆਦਾ ਵਡੀ ਨਹੀਂ  ਪਰ ਇਤਨੀ ਵੀ ਛੋਟੀ ਨਹੀਂ ਕੀ ਗੌਰ ਵੀ ਨਾ ਕੀਤੀ ਜਾ ਸਕੇ 

ਗਲ ਮੰਗਵਾਲਵਰ 18 ਅਪ੍ਰੈਲ 2023 ਦੀ ਏ ,ਮੈਂ ਅਪਣੀ ਕੁੜੀ ਦੀ id ਬਣਵਾਉਣ ਲਈ ਅੰਬਾਲਾ ਤੋਂ ਯਮੁਨਾ ਨਗਰ ਗਈ ਸਕੂਟੀ ਤੇ ,ਦੋਪਹਰ ਗਰਮੀ ਚ ਜਿਵੇ ਵੀ ਕਰਕੇ ਪਹੁਚ ਗਏ ਪਰ ਉਥੇ ਜਾਕੇ ਪਤਾ ਲਗਾ ਕੀ ਅਜੇ ਕੁਰੁਕਸ਼ੇਤਰ ਜਾਣਾ ਏ ,ਅਗੇ ਗਰਮੀ ਚ ਭਖੀ ਪਈ ਸੀ ਤੇ ਅੱਗੇ ਕੋਈ ਜਗਹ ਤੇ ਘਰ ਵੀ ਨਹੀਂ ਜਿਥੇ ਥੋੜਾ ਆਰਾਮ ਕਰ ਸਕਾ ,ਪਤਾ ਸੀ ਹੋਰ ਕੋਈ ਹੈ ਤਾਂ ਨਹੀਂ ਫੇਰ ਪੁਠੇ ਪੈਰ ਅੰਬਾਲਾ ਲਈ ਸਕੂਟੀ ਤੇ ਹੀ ਉਸੇ ਗਰਮੀ ਚ ਚਲ ਪਈ ।ਸਾਰੇ ਰਸਤੇ ਬੱਚੀ ਨੂੰ ਕੁੱਝ ਨਾ ਕੁੱਝ ਖਵਾਉਂਦੇ ਤੇ ਲਿਮਕਾ ਪਿਲਾਉਂਦੇ ਆਈ ਕੀ ਕਿਥੇ ਬੱਚੀ ਨੂੰ ਗਰਮੀ ਨਾ ਲਗ ਜਾਏ ,ਅੰਬਾਲਾ ਚ ਗੀਤਾ ਗੋਪਾਲ ਚੋਂਕ ਦੇ ਲਾਗੇ ਪਹੁਚ ਕੇ ਉਲਟੀ ਵੰਗ ਮਹਸੂਸ ਹੋਇਆ ਤੇ ਲਗਿਆ ਕੁੱਝ ਗਲਤ ਏ ,ਇਸਲਈ ਮੈਂ ਸਾਇਡ ਤੇ ਸਕੂਟੀ ਕੀਤੀ ਹੀ ਤੇ ਅਖਾਂ ਅੱਗੇ ਧੁੰਦਲਾ ਹੋਣ ਲਗ ਪਿਆ ਮੈਂ ਕ੍ਰੋਸ ਦੇ ਬਿਲਕੁਲ ਵਿੱਚ ਖੜੀ ਸੀ ਸੋਚਿਆ ਸਕੂਟੀ ਪਾਰ ਕਰ ਸਾਈਡ ਕਰ ਲਵਾ ਪਰ ਹਥਾ ਤੇ ਮੇਰਾ ਕੰਟਰੋਲ ਨਹੀਂ ਸੀ ਰਿਹਾ ,ਹੋਲੀ ਹੋਲੀ ਹੋਸ਼ ਵੀ ਖੋ ਗਏ ,ਕੁੱਝ ਸਮੇ ਬਾਅਦ ਦਿਖਿਆ ਕੀ ਮੇਰੀ ਗਰਦਨ ਸਕੂਟੀ ਦੇ ਟਾਇਰ ਵਲ ਸੀ ਤੇ ਕੋਈ ਖੜਾ ਸੀ ਮੇਰੇ ਕੋਲ ਫੇਰ ਸਭ ਗਾਇਬ ਹੋ ਗਿਆ ,ਜਦ ਦੋਬਾਰਾ ਹੋਸ਼ ਆਇਆ ਤਾਂ ਮੈਂ ਚੋਂਕ ਕੇ ਮੁੰਡ ਤੇ ਬੈਠੀ ਸੀ ਤੇ ਇੱਕ ਜਨਾਨੀ ਮੇਰੇ ਤੇ ਪਾਣੀ ਸੂਟਦੀ ਪਈ ਸੀ ਤੇ ਮੇਰੇ ਮੁਹ ਚ ਪਾਣੀ ਦਾ ਗਿਲਾਸ ਪਾਂਦੀ ਪਈ ਸੀ ,ਫੇਰ ਉੱਸ ਜਨਾਨੀ ਤੇ ਉੱਸ ਨਾਲ ਬੰਦੇ ਨੇ ਮੈਨੂੰ ਸਹਾਰਾ ਦੇਕੇ ਚਲਾਇਆ ਤੇ ਲਾਗੇ ਹੀ ਪੁਲਿਸ ਚੈਕਿੰਗ ਡਬੇ ਚ ਬਿਠਾ ਦਿਤਾ ਤੇ ਦੋਬਾਰਾ ਪੁਛਣ ਵੀ ਆਈ ਕੀ ਮੇਰੀ ਤਬੀਅਤ ਠੀਕ ਏ ਯਾ ਓਹ ਮੇਰੇ ਨਾਲ ਰੁਕ ਵੀ ਸਕਦੀ ਏ ,ਮੈਂ ਉਸਦਾ ਧਨਵਾਦ ਕੀਤਾ ਤੇ ਕੇਹਾ ਕੀ ਮੈਂ ਠੀਕ ਆ। ਉੱਸ ਨੇ ਮੇਰੇ ਤੋਂ ਪੁਸ਼ੀਆ ਕੀ ਆਪਕੇ ਪਰਿਵਾਰ ਮੇਂ ਕੋਣ ਹੈ ਕਿਸੀ ਕੋ ਬੁਲਾ ਦੁ ?ਮੈਂ ਕਿਹਾ ਮੇਰਾ ਕੋਈ ਨਹੀਂ ਇਥੇ ਮੈਂ ਤੇ ਬਸ ਮੇਰੀ ਕੁੜੀ ਹੈ । ਉਸਨੇ ਅੱਗੋਂ ਕਿਹਾ ਮੈਨੂੰ ਪਤਾ  ਸੀ ,ਉਸਨੇ ਕੀ ਅੰਦਾਜ਼ਾ ਲਾਇਆ ਮੈਨੂੰ ਨਹੀਂ ਪਤਾ ਪਰ ਉੱਸ ਸਮਾਂ ਸਚੀ ਪਤਾ ਲਗਿਆ ਕੀ ਮੇਰਾ ਵਾਕਈ ਕੋਈ ਨਹੀਂ ,ਏਹ ਲਿਖਦੇ ਹੋਏ ਮੇਰੀ ਅਖਾਂ ਗੀਲੀ ਹੋ ਗਈ ਏਕਦਮ  ।ਤੇ ਫੇਰ ਓਹ ਭਲੀ ਜਨਾਨੀ ਜੋ ਮੇਰੇ ਲਈ ਰੱਬ ਬਣ ਆਈ ਸੀ ਉਥੋਂ ਚਲੀ ਗਈ ,ਮੈਂ ਕੁੱਝ ਸਮਾਂ ਉਥੇ ਹੀ ਰਹੀ ਫੇਰ ਜਦ ਥੋੜਾ ਸਹੀ ਲਗਿਆ ਤਾਂ ਆਪਣੇ ਘਰ ਵਲ ਤੁਰ ਪਈ ,ਇੱਸ ਵਿਚਕਾਰ ਮੇਰੀ ਬੱਚੀ ਜੋ ਦਿਮਾਗੀ ਸਹੀ ਨਹੀਂ ਏ ਓਹ ਵੀ ਬਿਲਕੁਲ ਚੁਪ ਖੜੀ ਸੀ ,ਓਹ ਨਾ ਕਿਸੇ ਨੂੰ ਕੁੱਝ ਦਸ ਸਕਦੀ ਸੀ ਨਾ ਕਿਸੇ ਕੋਲੋਂ ਕੁੱਝ ਮੰਗ ਸਕਦੀ ਸੀ 

ਜਿਵੇ ਵੀ ਹੁਣ ਜਦ ਘਰ ਪਹੁਚੀ ਤਾਂ ਅਧਾ ਘੰਟਾ ਹੋ ਚੁਕਿਆ ਸੀ ਤੇ ਹੁਣ ਹਥ ਮੁੜਨ ਲਗ ਪਿਆ ਏਹ ਸਭ 3 ਸਾਡੇ ਘੰਟੇ ਚਲਿਆ 

ਬਸ ਰੱਬ ਕੋਲੋਂ ਏਕੋ ਗਲ ਮੰਗਦੀ ਸੀ ਕੀ ਰੱਬਾ ਐਵੇ ਨਾ ਕਰੀ ਮੇਰੇ ਨਾਲ ਇੱਸ ਤੋਂ ਚੰਗਾ ਤਾਂ ਜਾਨ ਹੀ ਲੈ ਲਵੀ ,

ਬਸ ਏਹੋ ਦਿਸਦਾ ਰਿਹਾ ਕੀ ਸਚੀ ਮੇਰਾ ਹੋਰ ਕੋਈ ਨਹੀਂ ਜਿਸ ਨੂੰ ਬੁਲਾ ਸਕਾ ,

ਸ਼ਾਮ ਨੂੰ ਅਪਣੇ ਵਡੇ ਵੀਰ ਨੂੰ ਫੋਨ ਕਰਕੇ ਦਸਿਆ ਕੀ ਮੇਰੇ ਨਾਲ ਏਹੋ ਸਬ ਹੋ ਗਿਆ ਕੀ ਓਹ ਆ ਸਕਦਾ ਏ ਪੇਹਿਲਾ ਤਾਂ ਉਸਨੇ ਮਨਾ ਕਰਤਾ ਕੀ ਮੇਰੇ ਪਾਠ ਹਨ ਅਗਲੇ ਮਹੀਨੇ ਆਵੇਗਾ ,ਮੈਂ ਸਚੀ ਰੋ ਪਈ ਸੀ ਸੁਣ ਕੇ ਤੇ ਮੈਂ ਉਸਨੂੰ ਕੇਹਾ ਠੀਕ ਏ ਪਰ ਹੋਰ ਕਿਸੇ ਨੂੰ ਦਸੀ ਨਾ , ਠੀਕ ਏ ਕਿਹ ਫੋਨ ਕਟਤਾਂ ,,ਪਰ ਥੋੜੀ ਦੇਰ ਬਾਅਦ ਉਸਦਾ ਕਾੱਲ ਆਇਆ ਕੀ ਓਹ ਅਪਣੀ ਵੋਹਟੀ ਨੂੰ ਮੇਰੇ ਕੋਲ ਛਡ ਜਾਵੇਗਾ 4 ਦਿਨ ਲਈ ਮੈਂ ਕੇਹਾ ਠੀਕ ਏ 

ਅਗਲੇ ਦਿਨ ਵੀਰ ਅਪਣੀ ਵੋਹਟੀ ਨਾਲ ਆਇਆ ਵੀਰ ਮੇਰੇ ਨਾਲ ਡੋਕਟਰ ਕੋਲ ਗਿਆ ਡੋਕਟਰ ਨੇ ਕੁੱਝ ਟੈਸਟ ਲਿਖ ਦਿਤੇ 2 ਟੈਸਰ ਦੀ ਰਿਪੋਰਟ ਅਗਲੇ ਦਿਨ ਆਉਣੀ ਸੀ ,ਪੈਸੇ ਉਸੀ ਨੇ ਦਿਤੇ ਤੇ ਘਰ ਆ ਸ਼ਾਮ ਨੂੰ ਚਲਾ ਗਿਆ 

ਭਾਬੀ ਘਰ ਰਹੀ ,ਅਗਲੇ ਦਿਨ ਭਾਬੀ ਨਾਲ ਹੋਸਪੀਟਲ ਗਈ 





No comments